ਤੁਹਾਡੇ ਲਈ ਹੋਰ ਜਵਾਬ
- ਮੈਂ ਮਾਹਵਾਰੀ ਦਰਦ ਨੂੰ ਤੁਰੰਤ ਕਿਵੇਂ ਰੋਕ ਸਕਦੀ ਹਾਂ?
- ਮਾਹਵਾਰੀ ਦੌਰਾਨ ਪਿੱਠ ਦਰਦ ਕਿਉਂ ਹੁੰਦਾ ਹੈ?
- ਮਾਹਵਾਰੀ ਦੌਰਾਨ ਪੇਟ ਦਰਦ ਤੋਂ ਤੁਰੰਤ ਅਤੇ ਕੁਦਰਤੀ ਤੌਰ ‘ਤੇ ਰਾਹਤ ਕਿਵੇਂ ਪਾਈਏ ਤੇ ਨਿਯੰਤ੍ਰਣ ਕਿਵੇਂ ਕਰੀਏ
- ਮਾਹਵਾਰੀ ਦਰਦ ਦਾ ਕਾਰਨ ਕੀ ਹੈ?
- ਮਾਹਵਾਰੀ ਦਰਦ ਲਈ ਸਰਵਉੱਤਮ ਇਲਾਜ ਕੀ ਹੈ?
- ਮੇਰੀ ਮਾਹਵਾਰੀ ਦੌਰਾਨ ਮੈਨੂੰ ਦਸਤ ਕਿਉਂ ਹੁੰਦੇ ਹਨ?
- ਮੇਰਾ ਮਾਹਵਾਰੀ ਦਰਦ ਮੇਰੇ ਪੱਟਾਂ ਤੋਂ ਹੇਠਾਂ ਵੱਲ ਕਿਉਂ ਜਾਂਦਾ ਹੈ?
ਮਾਹਵਾਰੀ ਦਰਦ, ਜਿਸਨੂੰ ਡਿਸਮੇਨੋਰੀਆ ਵੀ ਕਿਹਾ ਜਾਂਦਾ ਹੈ, ਮੁੱਖ ਤੌਰ ‘ਤੇ ਤੁਹਾਡੇ ਪੇਟ ਦੇ ਹੇਠਲੇ ਭਾਗ, ਜਿੱਥੇ ਤੁਹਾਡੀ ਬੱਚੇਦਾਨੀ ਸਥਿਤ ਹੁੰਦੀ ਹੈ, ਉਸ ਸਥਾਨ ਤੇ ਕੜਵੱਲ (ਕ੍ਰੈਮਪਸ) ਪੈਣਾ ਜਾਂ ਚੋਭ ਵਾਲਾ ਦਰਦ ਹੁੰਦਾ ਹੈ। ਹਾਲਾਂਕਿ ਇਹ ਮੁੱਖ ਲੱਛਣ ਹੈ ਅਤੇ ਭਾਰਤ ਵਿੱਚ ਅਕਸਰ ਇੱਕ ਔਰਤ ਦੇ “ਸਧਾਰਨ” ਜੀਵਨ ਦਾ ਹਿੱਸਾ ਸਮਝ ਕੇ ਇਸਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ, ਇਹ ਹੋਰ ਸਮੱਸਿਆਵਾਂ ਨੂੰ ਵੀ ਜਨਮ ਦੇ ਸਕਦਾ ਹੈ ਜਿਨ੍ਹਾਂ ਨੂੰ ਤੁਹਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਤੁਹਾਨੂੰ ਹੇਠ ਲਿਖੇ ਲੱਛਣਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ:
- ਤੁਹਾਡੀ ਪਿੱਠ ਅਤੇ ਪੱਟਾਂ ਵਿੱਚ ਹਲਕੇ ਦਰਦ ਦਾ ਹੋਣਾ।
- ਮਾਹਵਾਰੀ ਦੌਰਾਨ ਚੱਕਰ ਆਉਣਾ, ਉਲਟੀਆਂ ਲੱਗਣਾ, ਜਾਂ ਦਸਤ ਲੱਗਣਾ।
- ਸਿਰ ਦਰਦ ਅਤੇ ਥਕਾਵਟ ਹੋਣਾ, ਜੋ ਤੁਹਾਨੂੰ ਥੱਕਿਆ ਹੋਇਆ ਅਤੇ ਕਮਜ਼ੋਰ ਮਹਿਸੂਸ ਕਰਾਉਂਦੀ ਹੈ।
- ਤੁਹਾਡੇ ਪੇਟ ਵਿੱਚ ਫੁਲਾਵਟ ਜਾਂ ਭਾਰੀਪਨ ਮਹਿਸੂਸ ਹੋਣਾ।
ਲਗਭਗ 80% ਭਾਰਤੀ ਕੁੜੀਆਂ ਅਤੇ ਔਰਤਾਂ ਨੂੰ ਮਾਹਵਾਰੀ ਦੇ ਦਰਦ ਦਾ ਅਨੁਭਵ ਹੁੰਦਾ ਹੈ। ਜੇਕਰ ਤੁਹਾਡੀ ਮਾਹਵਾਰੀ ਦਾ ਦਰਦ ਦਰਮਿਆਨੇ ਤੋਂ ਤੀਬਰ ਹੈ ਜਾਂ ਇਹ ਗੰਭੀਰ (ਰੈੱਡ ਫਲੈਗ) ਲੱਛਣਾਂ ਦੇ ਨਾਲ ਹੈ, ਤਾਂ ਤੁਹਾਨੂੰ ਇੱਕ ਔਰਤ ਰੋਗਾਂ ਦੇ ਮਾਹਰ (ਗਾਇਨੀਕੋਲੋਜਿਸਟ) ਨੂੰ ਮਿਲਣਾ ਚਾਹੀਦਾ ਹੈ।
ਅੰਦਾਜ਼ੇ ਲਗਾਉਣਾ ਬੰਦ ਕਰੋ, ਜਾਣਨਾ ਸ਼ੁਰੂ ਕਰੋ।
ਸਾਡਾ ਮਾਹਵਾਰੀ ਦਰਦ ਕੈਲਕੁਲੇਟਰ ਤੁਹਾਡੇ ਦਰਦ ਦੀ ਗੰਭੀਰਤਾ ਦਾ ਪਤਾ ਲਗਾਉਣ ਅਤੇ ਉਹਨਾਂ ਚੇਤਾਵਨੀ ਵਾਲੇ ਸੰਕੇਤਾਂ ਨੂੰ ਸਮਝਣ ‘ਚ ਮਦਦ ਕਰਦਾ ਹੈ ਜਿੰਨਾਂ ਨੂੰ ਤੁਹਾਡ ਲਈ ਆਤਮਵਿਸ਼ਵਾਸ਼ ਨਾਲ ਗੱਲਬਾਤ ਕਰਕੇ ਜਾਣਨਾ ਜ਼ਰੂਰੀ ਹੈ।
ਤੁਹਾਡੀ ਯਾਤਰਾੀ #StopThePeriodPain ਦੀ ਸ਼ੁਰੂਆਤ ਇੱਥੋਂ ਹੁੰਦੀ ਹੈ।
ਹਰ ਮਹੀਨੇ, ਲੱਖਾਂ ਭਾਰਤੀ ਕੁੜੀਆਂ ਅਤੇ ਔਰਤਾਂ ਚੁੱਪਚਾਪ ਦੁੱਖ ਝੱਲਦੀਆਂ ਹਨ, ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਗੰਭੀਰ ਮਾਹਵਾਰੀ ਦਰਦ (ਡਿਸਮੇਨੋਰੀਆ) “ਸਧਾਰਨ” ਹੈ। ਸਾਡਾ ਮਿਸ਼ਨ ਇਸ ਚੁੱਪ ਨੂੰ ਤੋੜਨਾ ਹੈ। ਇਹ #StopThePeriodPain ਮੁਹਿੰਮ ਤੁਹਾਨੂੰ 3 ਸਰਲ ਸੱਚਾਈਆਂ ਨਾਲ ਸਮਰੱਥ ਬਣਾਉਣ ਲਈ ਇੱਥੇ ਹੈ:
ਤੁਹਾਡੇ ਲਈ ਹੋਰ ਜਵਾਬ
- ਮੈਂ ਮਾਹਵਾਰੀ ਦਰਦ ਨੂੰ ਤੁਰੰਤ ਕਿਵੇਂ ਰੋਕ ਸਕਦੀ ਹਾਂ?
- ਮਾਹਵਾਰੀ ਦੌਰਾਨ ਪਿੱਠ ਦਰਦ ਕਿਉਂ ਹੁੰਦਾ ਹੈ?
- ਮਾਹਵਾਰੀ ਦੌਰਾਨ ਪੇਟ ਦਰਦ ਤੋਂ ਤੁਰੰਤ ਅਤੇ ਕੁਦਰਤੀ ਤੌਰ ‘ਤੇ ਰਾਹਤ ਕਿਵੇਂ ਪਾਈਏ ਤੇ ਨਿਯੰਤ੍ਰਣ ਕਿਵੇਂ ਕਰੀਏ
- ਮਾਹਵਾਰੀ ਦਰਦ ਦਾ ਕਾਰਨ ਕੀ ਹੈ?
- ਮਾਹਵਾਰੀ ਦਰਦ ਲਈ ਸਰਵਉੱਤਮ ਇਲਾਜ ਕੀ ਹੈ?
- ਮੇਰੀ ਮਾਹਵਾਰੀ ਦੌਰਾਨ ਮੈਨੂੰ ਦਸਤ ਕਿਉਂ ਹੁੰਦੇ ਹਨ?
- ਮੇਰਾ ਮਾਹਵਾਰੀ ਦਰਦ ਮੇਰੇ ਪੱਟਾਂ ਤੋਂ ਹੇਠਾਂ ਵੱਲ ਕਿਉਂ ਜਾਂਦਾ ਹੈ?
ਸਾਡਾ ਪੀਰੀਅਡ ਪੇਨ ਕੈਲਕੁਲੇਟਰ ਚੈੱਕ ਕਰੋਾਓ
ਸੱਚ-ਸੱਚ ਦੱਸੋ, ਤੁਹਾਡਾ ਪੀਰੀਅਡ ਦਰਦ ਕਿੰਨਾ ਜ਼ਿਆਦਾ ਹੈ? ਸਾਡਾ ਇੰਟਰਐਕਟਿਵ ਟੂਲ 1 ਤੋਂ 10 ਤੱਕ ਦੇ ਪੇਨ ਸਕੇਲ ਅਤੇ ਕੁਝ ਛੋਟੇ ਸਵਾਲਾਂ ਦੀ ਮਦਦ ਨਾਲ ਤੁਹਾਡੇ ਦਰਦ ਦੀ ਪੂਰੀ ਤਸਵੀਰ ਸਮਝਣ ਵਿੱਚ ਮਦਦ ਕਰਦਾ ਹੈ। ਕੁਝ ਹੀ ਕਲਿੱਕਾਂ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਦਰਦ ਆਮ ਹੈ ਜਾਂ ਕਿਸੇ ਵੱਡੀ ਸਮੱਸਿਆ ਵੱਲ ਇਸ਼ਾਰਾ ਕਰ ਰਿਹਾ ਹੈ।
